ਤੀਆਂ ਦੀ ਪੀਂਘ
ਛੱਜੂ ਮਿਸਤਰੀ ਲਕੜੋਂ ਬਣਾਈ ਫੱਟੀ
ਜੱਸ ਵੀਰ ਬੋੜ ਉੱਚੇ ਟਾਹਣੇ ਪੀਂਘ ਪਾਈ
ਪੀਂਘ ਝੂਟਣ
ਛੀਰੋ ਆਈ
ਖੀਰੋ ਆਈ
ਸ਼ਿੰਦੋ ਆਈ
ਬਿੰਦੋ ਆਈ
ਵੇਖਣ ਮੁਟਿਆਰਾਂ ਨੂੰ ਦਾਦੀ ਮਾਲਾਂ ਆਈ
ਰੌਣਕ ਵੇਖਣ ਨੂੰ ਆਈ ਤਾਜੋ ਤਾਈ
ਕੋਈ ਮੁਟਿਆਰ ਕੱਲੀ ਪੀਂਘ ਚੜਾਵੇ
ਕੋਈ ਦੋ ਜੁਟ ਦੂਜੀ ਨਾਲ ਜ਼ੋਰ ਲਵਾਵੇ
ਪੀਂਘ ਚੱੜੀ ਉੱਚੀ
ਕੋਠਿਓਂ ਉੱਚੀ
ਚੌਬਾਰਿਓਂ ਉੱਚੀ
ਅਸਮਾਨੋ ਉੱਚੀ
ਰੱਲ ਮਿਲ ਮੁਟਿਆਰਾਂ ਮੌਜ ਓੜੌਣ
ਕੋਈ ਪੀਂਘ ਝੂਟੇ ਕੋਈ ਗਾਣਾ ਗੌਣ
ਤਾਈ ਬੈਠੀ ਘੁੰਡ ਵਿੱਚ ਸ਼ਰਮਾਏ
ਪੀਂਘੇ ਝੂਟੇ ਲੈਣ ਲਈ ਮੰਨ ਲੱਲਚਾਏ
ਛੀਰੋ ਆਈ ਬਿੰਦੋ ਨਾਲ ਬਾਂਹ ਫੱੜ ਤਾਈ ਓਠਾਈ
ਕਹਿੰਦੀ ਸੀ ਛੋਟੀ ਓਮਰੇ ਬਹੁਤ ਪੀਂਘ ਚੜਾਈ
ਹੁਣ ਵਿੱਖਾ ਸਾਨੂੰ ਜਾਣੀਏ ਤੇਰੀ ਸੱਚਿਆਈ
ਫੱੜ ਤਾਈ ਨੂੰ ਪੀਂਘ ਤੇ ਦਿਤਾ ਬਠਾ
ਪਿੱਠੋਂ ਧੱਕੇ ਦੇ ਪੀਂਘ ਦਿਤੀ ਹਲਾ
ਪੀਂਘ ਹਲਾਰੇ ਖਾਵੇ
ਤਾਈ ਨੂੰ ਜਵਾਨੀ ਯਾਦ ਦਲਾਵੇ
ਹਵਾ ਨਾਲ ਤਾਈ ਦੀ ਸਿਰੋਂ ਚੁਨੀ ਲੱਥੀ
ਘੁੰਡ ਲੱਥਿਆ ਤਾਈ ਤੇਜੋ ਦੀ ਸੰਗ ਵੀ ਲੱਥੀ
ਪਹਿਲੀ ਵਾਰ ਕਇਆਂ ਵੇਖੀ ਤੇਜੋ ਦੇ ਚੇਹਰੇ ਦੀ ਲੋ
ਮੋਟਿਆਂ ਅੱਖਾਂ ਤਿੱਖੇ ਨਕਸ਼ ਰੰਗ ਗੋਰਾ ਨਛੋਹ
ਖੜੀ ਹੋ ਗਈ ਤਾਈ ਫੱਟੀ ਉੱਤੇ
ਝੂਟਾ ਉਸ ਦਾ ਜਾਵੇ ਉੱਚੇ ਤੋਂ ਉੱਚੇ
ਦਿਨ ਸੀ ਉਹ ਚੰਗੇ ਰਲ ਮਿਲ ਸੀ ਪੀਂਘਾਂ ਪੌਦਿਆਂ
ਹੱਸ ਖੇਡ ਦੋ ਘੜੀ ਜਿੰਦ ਰੰਗ ਸੀ ਲਿਆਓਂਦਿਆਂ
ਅੱਜ ਕਲ ਨਾ ਪੀਂਘਾਂ ਪੈਣ ਬੋੜ ਵੀ ਸੁਕੇ
ਖਿੰਡਰ ਗਈਆਂ ਸਹੇਲਿਆਂ ਰਿਸ਼ਤੇ ਟੁਟੇ
*********
तीआं दी पींग
बाबे संते ने सण दी रसी वॅटी
छॅजू मिस्तरी ने लकङों बणाई फॅटी
जॅस वीर बोहङ उच्चे टाहणें पींग पाई
पींग झूटण
छीरो आई
खीरो आई
शिंदो आई
बिंदो आई
वेखण मुटयिरां नू दादी मांलां आई
रोणक वेखण नू आई ताजो ताई
कोई मुटियार कॅली पींग चङावे
कोई दो जुट दूजी नाल जोर लवावे
पींग चङी उच्ची
कोठियों उच्ची
चौबारियों उच्ची
आस्मानो उच्ची
रल मिल मुटियारां मौज उङौण
कोई पींग झूटे कोई गाणा गौण
ताई बैठी घुंड विच शरमाए
पींग झूटे लैण लई मन ललचाए
शीरो आई बिंदो नाल ,बांह फङ ताई उठाई
कहिंदी सी छोटी उमरे बहुत पींग चङाई
हुण विखा सानू ,जाणिए तेरी सच्चिआई
फॅङ ताई नू पींग ते दिता बैहठा
पिॅठों धॅका दे पींग दिती हला
पींग हलारे खावे
ताई नू जवानी याद दिलावे
हवा नाल ताई दी चुन्नी लॅथी
घुंड लथिआ ताई ताजो दी संग वी लॅथी
पहिली वार कईआं वेखी ताजो दे चहिरे दी लोह
मोटिआं अखां,तिॅखे नकश,रंग गोरा नशोह
खङी हो गई ताई फॅटी उते
झूटा उस दा जावे उच्चे तों उच्चे
दिन सी ओह चंगे,रल मिल सी पींगां पौदिंआं
हॅस खेड दो घङी जिंद रंग सी लिऔंदिआं
अज कॅल ना पींगां पैण,बोहङ वी सुके
खिंडर गईआं सहेलियां ,रिशते टुटे
Brilliant
ReplyDelete