ਸਹੁ ਸੁਹਾਣੀ ਨੋਕ ਝੋਕ
ਕਿਓਂ ਹੈ ਮੇਰੀ ਕਿਸਮੱਤ ਮਾੜੀ
ਸਮਝਾ ਸਮਝਾ ਮੈਂ ਹਾਂ ਹਾਰੀ
ਕਦੋਂ ਸਿਖੇਂਗਾ ਤੂੰ ਦੁਨਿੱਆਦਾਰੀ
ਸਹੁ
ਚੰਗੀ ਲੰਘੀ ਜਿੰਦ ਸਾਰੀ
ਹੁਣ ਕੀ ਕਰਨੀ ਹੁਸ਼ਿਆਰੀ
ਹੱਸ ਕੇ ਜੀ ਨਾ ਕਰ ਮਗਜ਼ਮਾਰੀ
ਸੁਹਾਣੀ
ਤੈਂਨੂੰ ਕੀ ਪਤਾ ਕਿਂਝ ਗੁਜ਼ਾਰੀ
ਨਾ ਸੂਟ ਲਿਆ ਨਾ ਸਾੜੀ
ਹਿਸਾਬਾਂ ਨੇ ਮੇਰਾ ਮੱਤ ਮਾਰੀ
ਸਹੁ
ਸੱਭ ਕੁੱਛ ਦਿਤਾ ਰੱਬ ਨੇ
ਦੋ ਬੱਚੇ ਤੇ ਜੋਰੂ ਪਿਆਰੀ
ਮੈਂ ਕੀ ਕਰਨੀ ਦੁਨਿਆਦਾਰੀ
ਸੁਹਾਣੀ
ਹੱਰ ਵਕਤ ਸਬੱਕ ਸਿਖਾਂਵਾਂ
ਤੋਤੇ ਵਾਂਗ ਕੀ ਕਹਿਣਾ ਰਟਾਂਵਾਂ
ਤੂੰ ਨਾ ਸਮਝੇਂ ਰਹਿਆ ਅਨਾੜੀ
ਸਹੁ
ਮੈਂ ਜੋ ਹਾਂ ਸੋ ਹਾਂ ,ਨਹੀਂ ਹੋਰ
ਕਿਓਂ ਮੈਂਨੂੰ ਬਦਲਣੇ ਨੂੰ ਲਾਂਵੇਂ ਜ਼ੋਰ
ਦਿਖਾਵਾ ਸਮਝਾਂ ਮੈਂ ਇੱਕ ਬਿਮਾਰੀ
ਸੁਹਾਣੀ
ਸਿੱਧੇ ਬੰਦੇ ਦੇ ਨਾਲ
ਚਲਣ ਨੂੰ ਨਹੀਂ ਕੋਈ ਤਿਆਰ
ਨਾ ਪੌਣ ਵੱਡੇ ਉਨਾਂ ਨਾਲ ਯਾਰੀ
ਸਹੁ
ਦੋਸਤ ਮੇਰੇ ਪੱਕੇ ਯਾਰ
ਕਦਰ ਉੱਨਾਂ ਨੂੰ ਸਿਰਫ਼ ਮੇਰੀ
ਮੇਰੀ ਵੀ ਉੱਨਾਂ ਨਾਲ ਸਰਦਾਰੀ
ਸੁਹਾਣੀ
ਤੇਰੇ ਵਰਗੇ ਰਹਿ ਜਾਣ ਪਿੱਛੇ
ਧਨ ਦੌਲਤ ਨਾ ਉੱਨਾਂ ਨੂੰ ਦਿੱਖੇ
ਫਿਰ ਰੋਣ ਸਾਡੀ ਕਿਸਮੱਤ ਮਾੜੀ
ਸਹੁ
ਹੀਰੇ ਜਵਾਰਾਤ ਦੀ ਨਹੀਂ ਮੈਂਨੂੰ ਚਾਹ
ਤੇਰੇ ਨਾਲ ਹੀ ਬੱਸ ਮੈਂਨੂੰ ਵਾਹ
ਖ਼ੁਸ਼ਹਾਲ ਹਾਂ ਰੱਬ ਦਾ ਦਿੱਲੋਂ ਅਭਾਰੀ
ਮੈਂ ਕੀ ਕਰਨੀ ਦੁਨਿਆਂਦਾਰੀ
***********
सहु सुहानी नोक झोक
सुहानी
क्यों है मेरी किस्मत माङी
समझा समझा मैं हां हारी
कदों सिखेंगा तूं दुनियांदारी
सहु
चंगी लंगी जिंद सारी
हुण की करनी होशियारी
हॅस के जी,ना कर मगज़मारी
सुहानी
तैंनू की पता किंझ गुज़ारी
ना सूट लिआ ना साङी
हिसाबां ने मेरी मॅत मारी
सहु
सॅब कुछ दिता रॅब ने
दो बॅच्चे,जोरू प्यारी
मैं की करनी दुनियांदारी
सुहानी
हर वकत सबॅक सिखांवां
तोते वांग की कहिणा रटांवां
तूं ना समझें ,रिहा अनाङी
सहु
मैं जो हां सो हां ,नहीं होर
क्यों मैंनू बदलणे नू लांवें ज़ोर
दिखावा समझां मैं बिमारी
सुहानी
सिधे बंदे दे नाल
चलण नू नहीं कोई तियार
ना पौण वड्डे उन्हां नाल यारी
सहृ
दोसत मेरे पक्के यार
कदर उन्हां नू सिरफ मेरी
मेरी वी उन्हां नाल सरदारी
सुहानी
तेरे वर्गे रहि जाण पिछ्छे
धन दौलत ना उन्हां नू दिखे
फिर रोण साडी किस्मत माङी
सहु
हीरे जवारात दा नहीं मैंनू चाह
तेरे नाल ही बॅस मैंनू वाह
खुश्हाल हां,रॅब दा दिलों अभारी
मैं की करनी दुनियांदारी
No comments:
Post a Comment