ਯਾਰ ਵਿੱਚ ਲੀਨ
ਕੋਈ ਉਸ ਦਿਵਾਨੇ ਨੂੰ ਦੱਸੇ ਰੱਬ ਹੋਰ ਹੀ ਆ
ਸਿਫ਼ਤਾਂ ਦੇ ਪੁਲ ਬੰਨ ਉਸ ਨੂੰ ਸਲੌਂਹਦਾ ਰਹਿੰਦਾ ਆ
ਇਹ ਭੁਲਾ ਕਿ ਦੁਨਿਆਂ ਵਿੱਚ ਪਰੀਆਂ ਹੋਰ ਵੀ ਆ
ਥੱਕੇ ਨਾ ਉਸ ਦੇ ਚੇਹਰੇ ਤੇ ਨਜ਼ਰ ਟਕਾਈ ਰਹਿੰਦਾ ਆ
ਉਸ ਨੂੰ ਕੀ ਖਬਰ ਜੱਗ ਵਿੱਚ ਨਜ਼ਾਰੇ ਹੋਰ ਵੀ ਆ
ਉਸ ਦੇ ਇਹਸਾਨ ਥੱਲੇ ਦਬਿਆ ਰਹਿੰਦਾ ਆ
ਨਾ ਜਾਣੇ ਦਾਤਾਰ ਕੋਈ ਹੋਰ ਹੀ ਆ
ਚੰਗੇ ਕਰਮਾਂ ਲਈ ਦਾਦ ਉਸ ਨੂੰ ਦਿੰਦਾ ਰਹਿੰਦਾ ਆ
ਉਹ ਕੀ ਜਾਣੇ ਲੇਖਾ ਲਿਖਣ ਵਾਲਾ ਹੋਰ ਹੀ ਆ
ਭਓਜੱਲ ਜੀਵਨ ਉਸ ਲੰਘਾਇਆ ਕਹਿੰਦਾ ਰਹਿੰਦਾ ਆ
ਖੱਬਰ ਉਸ ਨੂੰ ਕੀ ਬੇੜਾ ਪਾਰ ਲਾਓਣ ਵਾਲਾ ਹੋਰ ਹੀ ਆ
ਮਮਤਾ ਦਾ ਭੰਡਾਰ ਉਸ ਨੂੰ ਮੰਨਦਾ ਰਹਿੰਦਾ ਆ
ਭੁੱਲਾ ਪਿਆਰ ਦਾ ਖਜ਼ਾਨਾ ਭਰਣ ਵਾਲਾ ਹੋਰ ਹੀ ਆ
ਘੱਟ ਘੱਟ ਉਸੇ ਬਸਾ ਪੂਜਾ ਕਰਦਾ ਰਹਿੰਦਾ ਆ
ਰੱਬਾ ਮਾਫ ਕਰੀਂ, ਉਹ ਕੀ ਜਾਣੇ ਈਸ਼ਵਰ ਹੋਰ ਹੀ ਆ
******
यार विच लीन
रात दिन उस दा नां गांओंदा रहिंदा आ
कोई उस दीवाने नू दॅसे रब होर ही आ
सिफ़तां दे पुल बंन,उस नू सहौंदा रहिंदा आ
इह भुला दुनिआं विच परिआं होर वी आ
थॅके ना,उस दे चेहरे ते नज़र टिकाई रहिंदा आ
उस नू की खबर ,दुनिआं विच नज़ारे होर वी आ
उस दे एहसान दे थॅले दबिआ रहिंदा आ
ना जाने दातार होर ही आ
चंगे करमां लई दाद उस नू देंदा रहिंदा आ
उह की जाणे,लेखा लिखण वाला होर ही आ
भौजल जीवन उस लंगायिआ कहिंदा रहिंदा आ
खबर उस नू की कि बेङा पार लाऔण वाला होर ही है
ममता दा भंडार उस नू मंनदा रहिंदा आ
भुॅला प्यार दा खजाना भरण वाला होर ही आ
घॅट घॅट उस दी पूजा करगा रहिंदा आ
रॅबा माफ़ करीं उस नू,उह की जाणे ईश्वर होर ही आ
***************
ਉਸ ਦੇ ਖਿਆਲਾਂ ਵਿੱਚ ਡੁੱਬੇ ਅਪਣਾ ਖਿਆਲ ਨਾ ਰਿਆ
ਹੁਣ ਨਾਂ ਵੀ ਸਾਡਾ ਬਦਲਿਆ ਨਾਂ ਜਸਪਾਲ ਨਾ ਰਿਆ
ਏਨਾ ਭਰੋਸਾ ਕੀਤਾ ਉੱਨਾਂ ਤੇ ਅਪਣੇ ਤੇ ਇਤਬਾਰ ਨਾ ਰਿਆ
ਏਨਾ ਪਿਆਰ ਕੀਤਾ ਕਿ ਅਪਣੇ ਲਈ ਪਿਆਰ ਨਾ ਰਿਆ
ਸਾਰੀ ਦੋਸਤੀ ਕਰ ਲਈ ਉੱਨੇ ਹੋਰ ਕੋਈ ਯਾਰ ਨਾ ਰਿਆ
ਦਿੱਲ ਸਾਰਾ ਦੇ ਬੈਠੇ ਉੱਨੇ ਹੋਰ ਕੋਈ ਦਿੱਲਦਾਰ ਨਾ ਰਿਆ
ਸੋਚਾਂ ਸੋਚ ਦਾ ਉੱਨਾ ਦਿਆਂ ਅਪਣਾ ਕਦੀ ਯਾਦ ਨਾ ਰਿਆ
ਹਾਰ ਸਿਰਫ ਉਸ ਦਿਆਂ ਬਾਹਾਂ ਦਾ ਹੋਰ ਕੋਈ ਹਾਰ ਨਾ ਰਿਆ
ਹਾਲ ਪੁੱਛੀ ਦਾ ਉੱਨਾਂ ਦਾ ਅਪਣਾ ਕੋਈ ਹਾਲ ਨਾ ਰਿਆ
ਚੱਲੀ ਦਾ ਉਸ ਦੀ ਸਲਾਹ ਲੈ ਕੇ ਹੋਰ ਕੋਈ ਸਲਾਕਾਰ ਨਾ ਰਿਆ
ਗੁਣ ਗਾਈ ਦੇ ਉਸ ਦੇ ਹਰ ਰੋਜ਼ ਹੋਰ ਕੋਈ ਕਾਰ ਨਾ ਰਿਆ
ਉਸ ਮਿਲੇ ਮਿਲੇ ਸਾਰੇ ਜਬਾਬ ,ਜਿੰਦਗੀ ਦਾ ਕੋਈ ਸਵਾਲ ਨਾ ਰਿਆ
ਖੁਮਾਰ ਉਸ ਦਾ ਚੱੜਿਆ, ਰੱਬ ਦਾ ਵੀ ਖੁਦ ਨੂੰ ਖੁਮਾਰ ਨਾ ਰਿਆ
*************
उस दे खियालां विच डुॅबे,अपणा खियाल ना रिआ
हुण नां वी साडा बदलिआ,नां जसपाल ना रिआ
ऐना भरोसा कीता उन्हां ते,अपणे ते इत्बार ना रिआ
ऐना प्यार कीता कि अपणे लई प्यार ना रिआ
सारी दोस्ती कर लई उन्हें,होर कोई यार ना रिआ
दिल सारा दे बैठे उन्हें होर कोई दिलदार ना रिआ
सोच्चां सोच्च उन्हां दिआं अपणा कदी याद ना रिआ
हार सिरफ़ उस दिआं बांहां दा होर कोई हार ना रिआ
हाल पुॅछी दा उन्हां ,अपणा कोई हाल ना रिआ
चॅली दा उस दी स्लाह लै के होर कोई स्लाकार ना रिआ
गुण गाईदे उस दे हर रोज़ होर कोई कार ना रिआ
उस मिले,मिले सारे जबाब, जिंदगी दा कोई स्वाल ना रिआ
खुमार उस दा चङिआ,रॅब दा वी खुद नू खुमार ना रिआ
No comments:
Post a Comment