ਉਸ ਦੀ ਰਜ਼ਾ
ਮੈਂ ਅਨਜਾਣ ਮੰਨਮੂਰਖ ਮੈਂਨੂੰ ਇਹ ਕੀ ਪਤਾ
ਜਿੰਦਗੀ ਦਾ ਕੀ ਮਕਸੱਦ ਕਿਹੜਾ ਹੈ ਸਹੀ ਰਸਤਾ
ਕਹਿੜਾ ਰਾਹ ਪਹੁੰਚੇ ਦਰ ਤੇਰੇ ਮੈਂਨੂੰ ਨਹੀਂ ਪਤਾ
ਤੇਰੇ ਨਰਾਲੇ ਖੇਲ ਦਾ ਮੈ ਨਾ ਜਾਣਾ ਕਾਇਦਾ
ਕਿਂਝ ਚਲਾਂ ਕਿਸ ਅਸੂਲ ਤੇ ਮੈਂਨੂੰ ਨਹੀਂ ਪਤਾ
ਮਾਸੂਮ ਬੱਚੇ ਤੋਂ ਹੋਵੇ ਗਲਤੀ ਉਸ ਕਹਿੰਦੇ ਨਹੀਂ ਖਤਾ
ਮੈਂ ਵੀ ਹਾਂ ਨਿਰਾ ਅਲਹੱੜ ਅਨਜਾਣ ਮੈਂਨੂੰ ਨਹੀਂ ਪਤਾ
ਬਿਨ ਜਾਣੇ ਜੋ ਗੁਸਤਾਖੀ ਕਰੇ ਨਹੀਂ ਚਾਹੀਦੀ ਉਸ ਸਜਾ
ਕਿਓਂ ਬੇ-ਕਸੂਰ ਤਕਲੀਫ਼ਾਂ ਪਾਓਂਦੇ ਮੈਂਨੂੰ ਨਹੀਂ ਪਤਾ
ਜਾਣ ਬੂਝ ਕਰਾਂ ਪਾਪ ਕਰੀਂ ਕਿਸੀ ਕੱਚਹਿਰੀ ਖੜਾ
ਜੋ ਜੀ ਚਾਹੇਂ ਕਰੀਂ ਜ਼ੁਰਮਾਨਾ ਕਿਓਕੀ ਮੈਂਨੂੰ ਸੀ ਪਤਾ
ਪਾ ਚਾਨਣ ਮੰਨ ਮੇਰੇ ਮੈਂ ਤੇਰਾ ਬੰਦਾ ਕਹਿ ਸਕਾਂ
ਭੁੱਲਕੇ ਵੀ ਨਾ ਕਹਾਂ ਕਦੀ ਮੈਂਨੂੰ ਨਹੀਂ ਸੀ ਪਤਾ
No comments:
Post a Comment