Tuesday, July 7, 2020

ਜੱਟ ਤੇ ਬਾਣਿਆਂ p1


                                                        ਜੱਟ ਤੇ ਬਾਣਿਆਂ



ਸੱਚੀ ਹੈ ਇਹ ਮੇਰੀ ਕਹਾਣੀ ਨਹੀਂ ਹੈ ਸੁਣੀ ਸਣਾਈ
ਪਿੰਡ ਦੇ ਬਾਣਿਏਂ ਨੇ ਕਿਸਮੱਤ ਸੀ ਉਸ ਕੀ ਲਿਖਾਈ
ਪੜਨ ਵਿੱਚ ਸੀ ਉਹ ਡੱਬਾ ਗੋਲ ਕੀਤੀ ਨਾ ਬਹੁਤ ਪੜਾਈ
ਜਾਦਾ ਕਲਾਸਾਂ ਉਹ ਨਹੀਂ ਚੜਿਆ ਕੀਤੀ ਸੀਰਫ਼ ਜਮਾਤ ਢਾਈ
ਜੱਟ ਮੁੰਡੇ ਪਤਿਆਂ ਦੇ ਬੌਦਲ ਬਣਾ ਕਰਨ ਖੇਤ ਵਿਹਾਈ
ਲਾਲਾ ਬਾਣਿਆ ਤੱਕੜੀ ਬਨਾ ਕਰੇ ਹਿਸਾਬ ਤੇ ਤੁਲਾਈ
ਵੱਡੇ ਹੋ ਵਾਹਣਾ ਵਿੱਚ ਰੁਲ ਗਏ  ਜੱਟਾਂ ਨੇ ਕੀ ਕੀਤੀ ਕਮਾਈ
ਲਾਲੇ ਨੇ ਪਿੰਡ ਹੱਟੀ ਖੋਲੀ ਕਿਰਆਨੇ ਦੀ ਦੁਕਾਨ ਚਲਾਈ
ਲੰਬੜ ਨੂੰ ਓਧਾਰ ਵੇਚ ਕੇ ਸੂਦ ਵੀ ਉਸ ਤੋਂ ਕਮਾਇਆ
ਚਵਾਨੀ ਰਸੱਤ ਅਠਨੀ ਵੇਚੀ ਇਕੱਠਾ ਕੀਤੀ ਢੇਰ ਸਰਮਾਇਆ
ਬਾਕਿਆਂ ਦੇ ਕੱਚੇ ਕੋਠੇ ਚੋਂਦੇ ਸ਼ਾਹ ਨੇ ਪੱਕਾ ਚੁਬਾਰਾ ਬਣਾਇਆ
ਜੱਟ ਗਰੀਬ ਪਸੀਨਾ ਬਹਾਵੇ ਬਿਨ ਆਰਾਮ ਕਰਜ਼ਾਈ ਮਰ ਜਾਵੇ
ਓ ਏ ਬੂਟਿਆ ਹਰ ਕੋਈ ਜੱਟ ਨੂੰ ਬੁਲਾਵੇ
ਸ਼ਾਹ ਜੀ ਸੇਠ ਜੀ ਬਾਣਿਆਂ ਕਹਿਲਾਵੇ
ਜੱਟ ਜਿੰਦ ਭਰ ਮਹਿਨਤ ਕਰੇ ਗਰੀਬ ਜੱਮੇ ਗਰੀਬ ਮਰ ਜਾਵੇ
ਸ਼ਾਹ ਠੰਡੀ ਛੱਤ ਹੇਠ ਪੱਖਾ ਲਾ ਬੈਠੇ ਗਰੀਬਾਂ ਤੋਂ ਚੋਖਾ ਪੈਸਾ ਕਮਾਵੇ
ਵਾਹ ਉਹ ਓਪਰ ਵਾਲੇ  ਮੇਨੂੰ ਤਾਂ ਇਹ ਸਮਝ ਨਾ ਆਇਆ
ਕੀ ਸੋਚਕੇ ਤੂੰ ਬਣਾਈ ਬੰਦੇ ਦੀ ਇਹ ਕਿਸਮੱਤ ਤੇ  ਇਹ ਮਾਇਆ

No comments:

Post a Comment