Wednesday, July 29, 2020

ਕਰ ਭਲਾ ਹੋ ਭਲਾ p1h



                                                          ਕਰ ਭਲਾ ਹੋ ਭਲਾ




ਚੰਗੇ ਕਰਮ ਕਦੀ ਵਿਅਰਥ ਨਹੀਂ ਜਾਂਦੇ
ਦੇਰ ਨਾਲ ਸਹੀ ਅਖੀਰ ਫੱਲ ਲੈ ਆਂਓਂਦੇ
ਮਸਾਲ ਤੌਰ ਦਸਾਂ ਛੋਟੀ ਜਹੀ ਦਾਸਤਾਂ
ਜਿਸ ਨਾਲ ਮੇਰਿਆਂ ਖੁੱਲਿਆਂ ਅੱਖਾਂ
ਘਰ ਲਈ ਰਿਕਸ਼ਾ ਸੀ ਸਖ਼ਸ਼ ਨੇ ਬੁਲਾਇਆ
ਢੱਲਦੀ ਓਮਰ ਦਾ ਰਿਕਸ਼ੇ ਵਾਲਾ ਸੀ ਆਇਆ
ਅੱਗੇ ਜਾ ਕੇ ਸੜੱਕ ਵਿੱਚ ਆਈ ਸੀ  ਇੱਕ ਚੜਾਈ
ਰਿਕਸ਼ੇ ਵਾਲੇ ਦਾ ਸਾਹ ਫੁਲਿਆ ਮੁਸ਼ਕੱਲ ਉਸ ਨੂੰ ਆਈ
ਸਵਾਰੀ ਦੇ ਮੰਨ ਵਿੱਚ ਪਤਾ ਨਹੀਂ ਕੀ ਆਇਆ ਵਿਚਾਰ
ਓਤਰ ਕਹਿੰਦਾ ਖਾਲੀ ਲੈ ਜਾ ਓਪਰ ਜਾ ਕੇ ਲਈਂ ਖਿਲਾਰ
ਘਰ ਜਾ ਰੁਪਿਆ ਜਾਦਾ ਦਿਤਾ ਨਾਲੇ ਠੰਢਾ ਪਾਣੀ ਪਿਆਵੇ
ਰਿਕਸ਼ੇ ਵਾਲਾ ਖ਼ੁਸ਼ ਹੋ ਕੇ ਦੇਣ ਲੱਗਾ ਉਸ ਨੂੰ ਦਵਾਂਏਂ
ਇਸ ਛੇਟੇ ਕਰਮ ਦਾ ਫੱਲ ਅੱਗੇ ਜਾ ਉਸ ਪਾਇਆ
ਹਾਦਸੇ ਵਿੱਚ ਉਹ ਜ਼ਖ਼ਮੀ ਹੋ ਸੜੱਕ ਤੇ ਪਿਆ ਬੇਹੋਸ਼ਾਇਆ
ਜਹਾਨ ਕੋਲ ਦੀ ਲੰਘਿਆ ਪਰ ਕਿਸੇ ਵੀ ਮਦੱਦ ਦਾ ਹੱਥ ਨਾ ਵਧਾਇਆ
ਰਿਕਸ਼ੇ ਵਾਲੇ ਪਹਿਚਾਨਿਆ ਸਖ਼ਸ਼ ਨੂੰ ਉਸ ਦਾ ਕਰਮ ਉੱਨੂੰ ਯਾਦ ਆਇਆ
ਕਿਸੇ ਅਨਜਾਮ ਦੀ ਪਰਵਾ ਨਾ ਕਰਕੇ ਉਸੇ ਹਸਪਤਾਲ ਪੋਹੰਚਾਇਆ
ਡਾਕਟਰ ਕਹਿਣ ਏਨ ਸਮੇਂ ਲਿਆ ਕੇ ਜਾਨ ਹੈ ਤੂੰ ਇਸ ਦੀ ਬਚਾਈ
ਅਗਰ ਦੋ ਪੱਲ ਹੋਰ ਗੁਜ਼ਰਦੇ ਤਾਂ ਪੱਕੀ ਮੌਤ ਸੀ ਇਸ ਦੀ ਆਈ
ਰਿਕਸ਼ੇ ਵਾਲਾ ਕਹੇ ਮੈਂ ਕੌਣ ਹੁੰਦਾਂ ਜੱਦ ਓਪਰ ਵਾਲਾ ਹੋਵੇ ਸਹਾਈ
ਮੇਰੇ ਉੱਤੇ ਉਪਕਾਰ ਸੀ ਇਸਦਾ ਮੈਂ ਸਮਝਾਂ ਇਸ ਦਾ ਕਰਜ਼ਾਈ
ਚੰਗੇ ਕਰਮਾਂ ਦੇ ਨਤੀਜੇ ਚੰਗੇ,ਪੱਲੇ ਬਣ ਲੌ ਇਹ ਗੱਲ ਭਾਈ
ਕਰ ਭਲਾ, ਹੋ ਭਲਾ, ਇਸ ਵਿੱਚ ਹੀ ਹੈ ਜੱਗ ਭਲਾਈ
***************
                     कर भला हो भला

चंगे करम कदी वियर्थ नहीं जांदे
देर नाल ही सही आखर फॅल लै आंउदे
मसाल तौर दसां छोटी जही दासतां
जिस नाल मेरिआं खुलिआं अखां
घर लई रिक्शा सी सख़श ने बुलायिआ
ढॅलदी उमर दा रिक्शे वाला सी आयिआ
अगे जा के सङक ते आई सी एक चङाई
रिक्शे वाले दा साह फुलिआ,मुश्कल सी उस नू आई
सवारी दे मन विच पता नहीं की आयिआ विचार
उतर कहिंदा,खाली लै जा ,उप्पर जा के लईं खिलार
घर जा रुपिया जादा दिता,नाले ठंडे पाणी पिआवे
रिक्शे वाला ख़ुश हो के,देण लॅगा उस नू दवांऐं
इस करम दा फॅल अगे जा  उस पायिआ
हादसे विच ज़खमी हो सङक ते पिआ बेहोशिआ
जहान कोल दी लंगिआ पर किसे वी मदॅद दा हॅथ वधायिआ
रिकशे वाले पहिचानिआ सख़श नू,उस दा करम उह्नू याद आयिआ
किसे अनज़ाम दी परवाह ना करके,उसे हस्पताल पोंचायिआ
डाकटर कहिण, ऐन समें लिआ के, जान तूं इस दी बचाई
अगर दो पॅल होर गुज़रदे तां पॅक्की मौत सी इस दी आई
रिकशे वाला कहे मैं कौण हुंदां, जद उप्पर वाला होवे सहाई
मेरे उते उप्कार सी इसदा ,मैं समझां इस दा करजाई
चंगे करमां दे नतीजे चंगे,पॅल बन लौ इह गॅल भाई
कर भला ,हो भला,इस विच ही है जॅग दी भलाई 



 



No comments:

Post a Comment