Monday, July 6, 2020

ਦਵਾਇਆਂ p1 h


                                                               ਦਵਾਇਆਂ



ਸਾਰੀ ਜਿੰਦਗੀ ਭੱਰ  ਨਹੀਂ ਏਨਿਆਂ ਖਾਇਆਂ
ਜਿਨਿਆ ਅੱਜ ਕੱਲ ਹਫਤੇ ਖਾਇਆਂ ਦਵਾਇਆਂ
ਪਿੰਡ ਸਾਡੇ ਜਮਾਨੇ ਡਾਕਟਰ ਨਹੀਂ ਸੀ ਹੁੰਦੇ
ਦਵਾਖਾਨੇ ਦਾ ਕਦੀ ਨਾਮ ਨਹੀਂ ਸੀ ਸੁਣੀਦੇ
ਭਾਈ ਸੀ ਇੱਕ ਸਾਡਾ ਹਕੀਮ
ਸਾਨੂੰ ਪੂਰਾ ਸੀ ਉਸ ਤੇ ਯਕੀਨ
ਸਾਰੇ ਰੋਗਾਂ ਦਾ ਉਸ ਕੋਲ ਇੱਕੋ ਹੀ ਨੁਕਸਾ
ਪਾਣੀ ਵਿੱਚ ਕਾੜਕੇ ਪੀ ਲਵੋ ਬਿਨੱਕਸ਼ਾ
ਘੁੱਟ ਘੁੱਟ ਪੀ ਲੌ ਘੱਟ ਘੱਟ ਪੀ ਲੌ ਜਾਂ ਪੀ ਲੌ ਚੀਕ ਨਾਲ
ਚੂਲੀ ਪੀ ਲੌ ਕੌਲੀ ਪੀ ਲੌ ਜਾਂ ਪੀ ਲੌ ਭਰਾ ਗਲਾਸ
ਤੱਤਾ ਪੀ ਲੌ ਕੋਸਾ ਪੀ ਲੌ ਜਾਂ ਪੀ ਲੌ ਕਰਕੇ ਠੰਢਾ
ਬੱਚਾ ਪੀਵੇ ਜਵਾਨ ਪੀਵੇ ਔਰਤ ਪੀਵੇ ਜਾਂ ਪੀਵੇ ਬੰਦਾ
ਰੱਬ ਹੀ ਜਾਣੇ ਕਿਵੇਂ ਹੋਵੇ ਪਰ ਅਸਰ ਸੀ ਉਸ ਦਾ ਚੰਗਾ
ਮਾਂ ਦੇ ਪਿਆਰ ਵਿੱਚੋਂ ਵੀ ਉਨਾਂ ਦਿਨਾਂ ਮਿੱਠੀ ਖਸ਼ਬੂ ਸੀ ਆਓਂਦੀ
ਮੱਥੇ ਉੱਤੇ ਚੂੰਮੀ ਦੇਕੇ ਤੱਪਦੇ ਤਾਪ ਨੂੰ ਠੱਲ ਸੀ  ਉਹ ਚੂੰਮੀ ਪਾਓਂਦੀ
ਠੰਢ ਕਾਰਨ ਜੋ ਤਾਪ ਸੀ ਆਓਂਦਾ
ਰਜਾਈ ਵਿੱਚ ਪਸੀਨਾ ਛੁੱਟਕੇ ਰਾਹਤ ਦਲੌਂਦਾ
ਸਿਰ ਦਾ ਦਰਦ ਜੱਦੋਂ ਸੀ ਸਤਾਓਂਦਾ
ਚਾਹ ਦਾ ਗਲਾਸ ਉਸੇ ਦੂਰ ਨੱਸੌਂਦਾ
ਅੱਜ ਕੱਲ ਦੇ ਜ਼ਮਾਨੇ ਦਾ ਮੈਂ ਕੀ ਦੱਸਾਂ ਹਾਲ
ਨਿੱਤ ਨਵੀਂ ਇੱਕ ਬਿਮਾਰੀ ਜਿਸ ਦਾ ਨਾ ਕੋਈ ਇਲਾਜ
ਬਿਮਾਰੀ ਦਾ ਫ਼ਿਕਰ ਨਹੀਂ ਬੰਦੇ ਨੂੰ ਏਨਾ ਸਤਾਵੇ
ਜਿਨਾ  ਉਹ ਡਾਕਟਰ ਦੀ ਫੀਸ ਤੋ ਘੱਭਰਾਵੇ
ਡਾਕਟਰ ਕੋਲ ਜਾਵੋ ਟੀਕਾ ਲਵਾਵੋ ਵੱਡੀ ਲਿਸਟ ਉਹ ਹੱਥ ਫੜਾਵੇ
ਦਵਾਖਾਨੇ ਜਾ ਦਿੱਲ ਹੈ ਢਾਢਾ ਬਹਿੰਦਾ 
ਜੇਬ ਖਾਲੀ ਝੋਲਾ ਦਵਾਇਆਂ ਨਾਲ ਭੱਰ ਜਾਂਦਾ
ਕਿਹੜੀ ਦਵਾਈ ਕੱਦ ਖਾਣੀ ਕਿਸ ਨਾਲ ਖਾਣੀ ਦਾ ਫ਼ਿਕਰ ਹੈ ਖਾਂਦਾ
ਮੇਰੀ ਨਾ-ਚੀਜ਼ ਦੀ ਮੰਨੋ  ਇੱਕ ਛੋਟੀ ਸਲਾਹ
ਨਸ਼ਾ ਹਿਸਾਬ ਦਾ ਕਰੋ ਕਰੋ ਬੁਰਿਆਂ ਆਦਤਾਂ ਤੋਂ ਤੋਬਾ
ਸਾਰੇ ਸਿਆਣੇ ਤੇ ਡਾਕਟਰ ਕਹਿੰਦੇ ਇਹ ਨੁਕਸਾ ਰਖੋ ਯਾਦ
ਕੁੱਛ ਕਸਰਤ ਕਰੋ ਤੇ ਸਹਿਤਮੰਦ ਖਾਣੇ ਦਾ ਪਾਓ ਮੂੰਹ ਸਵਾਦ
ਦੁਆ ਮੰਗੋ ਰੱਖਨਹਾਰ  ਤੋਂ ਪੂਰੇ ਸੱਚੇ ਦਿੱਲ ਦੇ ਨਾਲ
ਬਾਬਾ ਬੱਸ ਤੰਦਰੁਸਤੀ ਬਖ਼ਸ਼ ਬਾਕੀ ਅਸੀਂ ਲਵਾਂਗੇ ਸੰਭਾਲ
*********
                             दवाईंआं

सारी जिंदगी भर नहीं एनिआं खाईआं
जिनिआं अजकॅल हफते खाईंआं दवाईंआं
पिंड साडे जमाने डाकटर नहीं सी हुंदे
दवाखाने दा कदी नाम नहीं सी सुणदे
भाई सी एक साडा हकीम
सानू पूरा सी उस ते यकान
सारे रोगां दा उस कोल इको ही नुकसा
पाणी विच काङ के पी लवो बिनाक्षा
घुट घुट पी लो घॅट घॅट पी लो जां पी लो चीक नाल
चूली पी लो कौल्ली पी लो जां  पी लो भरा गलास
तॅता पी लो कोसा पी लो,जां पी लो करके ठंडा
बॅच्चा पीवे,जवान पीवे औरत पीवे जां पीवे बंदा
रॅब ही जाणे ,किवें होवे, पर असर सी उस दी चंगा
मां दे पियार विचों वी उन्हां दिना मिठि खशबू सी औंदी
मॅथे उते चुम्मी देके,तॅपदे ताप नू ठॅल सी उह चुम्मी पौंदी
ठंड कारन जो ताप सी औंदा
रजाई विच पसीना छुटके राहत दलौंदा
सिर दा दरद जदों सी सतौंदा
चाह दा गलास उसे दूर नसौंदा
अजकॅल दे जमाने दा मैं  की दॅसां हाल
नित एक नवीं बिमारी,जिस दा ना कोई ईलाज
बिमारी दा फिकर नहीं बंदे नू ऐना सतावे
जिॅना उह डाकटर दी फीस तों घबरावे
डाकटर कोल जावो टीका लवावो,वॅडी लिस्ट उह हॅथ फङावे
दवाखाने जा दिल है डाडा बहिंदा
जेब खाली झोला दवाईंआं नाल भर जांदा
किहङी दवाई कद खाणी किस नाल खाणी फिकर है खांदा
मेरी ना-चीज दी मॅनो एक छोटी सलाह
नशा हिसाब दा करो ,करो बुरिआं आदतां तों तोबा
सारे सियाणे ते डाकटर कहिंदे,इह नुकसा रखो याद
कुॅछ कसरॅत करो,ते सहितमंद खाणे दा पाओ मुंह सवाद
दुआ मंगो रख्णहार तों पूरे सच्चे दिल दे नाल
बाबा सिरफ तंन्दरूसती बॅक्क्ष ,बाकी असीं लवांगे संभाल



 



No comments:

Post a Comment