ਬਾਬੇ ਦਾ ਬੁੱਲਾਂ ਵਿੱਚ ਹੱਸਣਾ
ਕਿਓਂ ਇਹ ਕਿਸੇ ਨੂੰ ਨਹੀਂ ਦੱਸਦਾ ਆ
ਜਿੰਦ ਬਾਬੇ ਚੰਗੀ ਗੁਜ਼ਾਰੀ ਅਫ਼ਸੋਸ ਨਹੀਂ ਮਾਸਾ
ਕੀ ਚਾਹੁੰਦਾ ਕੀ ਬਣਿਆ ਸੋਚ ਆਵੇ ਹਾਸਾ
ਜਵਾਕਾਂ ਨੂੰ ਉਹ ਖੇਡਦਾ ਵੇਖੇ
ਬੇ-ਪਰਵਾਹ ਇਹ ਨਾ ਸੋਚਣ
ਅੱਗੇ ਉੱਨਾਂ ਦੇ ਕੀ ਹੈ ਲੇਖੇ
ਬੁੱਢਾ ਬੱਚਪਨ ਯਾਦ ਕਰੇ
ਅਫ਼ਸੋਸ ਨਹੀਂ ਜ਼ਰਾ ਵੀ ਮਾਸਾ
ਬਾਬੇ ਬੁੱਲਾਂ ਵਿੱਚ ਆਵੇ ਹਾਸਾ
ਜਵਾਨਾ ਨੂੰ ਬੁੱਢੇ ਵੇਖੇ ਨੱਸਦੇ
ਧੰਨ ਦੌਲਤ ਸ਼ੌਰੱਤ ਦੌੜ ਹਰ ਪਾਸੇ
ਅੰਦਰੋਂ ਜਵਾਨੀ ਜੱਲਦੀ ਜਾਵੇ
ਚੇਹਰਿਆਂ ਤੇ ਨਕਲੀ ਹਾਸੇ
ਮੇਰੀਆਂ ਵੀ ਸੀ ਆਸਮਾਨ ਛੂਂਹ ਦਿਆਂ ਆਸਾਂ
ਕਈ ਪੂਰੀਆਂ ਜਾਦਾ ਵਿੱਚ ਨਰਾਸ਼ਾ
ਹੁਣ ਸੋਚਾਂ ਕਿਓਂ ਜਵਾਨੀ ਗਵਾਈ
ਮਾਇਆ ਸਾਡੇ ਕੰਮ ਨਾ ਆਈ
ਇਹ ਸੋਚ ਬਾਬਾ ਬੁੱਲੀਂ ਮੁਸਕਾਈ
ਕਾਰ ਵਿੱਚ ਬੈਠਾ ਦੁਲੱਹਾ ਸੱਜਕੇ
ਉਤੋਂ ਉਸ ਦੇ ਫ਼ੁੱਲ ਬਰਸਦੇ
ਦੁਲੱਹਾ ਮਾਸੂਮ ਇਹ ਨਾ ਸੋਚੇ
ਕਿ ਪੈ ਗਿਆ ਉਹ ਗੁਲਾਮੀ ਦੇ ਰਸਤੇ
ਬਾਬਾ ਵੀ ਸੀ ਕਦੀ ਘੋੜੀ ਚੱੜਿਆ
ਪੱਗ ਤੇ ਕੱਲਗੀ ਹੱਥ ਕਰਪਾਨ ਸੀ ਫੜਿਆ
ਲੈ ਆਇਆ ਸੀ ਸੋਹਣੀ ਘਰ ਵਾਲੀ
ਜਿੰਦਗੀ ਲੰਘੀ ਉਸੇ ਖੁਸ਼ ਕਰਨ ਵਿੱਚ
ਪਰ ਉਹ ਸੀ ਔਰਤ ਨਹੀਂ ਹੋਈ ਰਾਜ਼ੀ
ਬਾਬਾ ਸੋਚੇ ਤੰਗ ਉਸੇ ਕੀਤਾ
ਪਰ ਬਾਬੇ ਨੂੰ ਸੀ ਉਹ ਬੜੀ ਪਿਆਰੀ
ਬਾਬੇ ਦਾ ਜੀਵਨ ਸੀ ਰੰਗੀਲਾ
ਜਵਾਨੀ ਵਿੱਚ ਉਹ ਸੀ ਰੰਗ ਰੰਗੀਲਾ
ਕਰਤੂੂਤਾਂ ਬਾਬੇ ਦਿਆਂ ਨਹੀਂ ਦੱਸਣ ਵਾਲੀਆਂ
ਕੁੱਛ ਸੀ ਚੰਗਿਆਂ ਪਰ ਬਹੁਤਿਆਂ ਮਾੜੀਆਂ
ਸੋਚ ਉਨਾਂ ਬਾਰੇ ਅੱਜ ਵੀ
ਬਾਬਾ ਬੁੱਲਾਂ ਵਿੱਚ ਹੱਸਦਾ
ਕਿਓਂ ਇਹ ਕਿਸੇ ਨੂੰ ਨਹੀਂ ਦੱਸਦਾ
No comments:
Post a Comment