ਗਵਲਾ
ਗਵਲਾ ਨਾ ਹੋਵੇ ਕੋਈ ਉਹ ਹਮੇਸ਼ਾਂ ਖੋਟਾ
ਵੱਡੇ ਦੇ ਮੰਨ ਵਿੱਚ ਸ਼ਰਾਰੱਤ ਆਈ
ਬਾਬੇ ਦੀ ਉਸ ਅਲਸੀ ਦੀ ਪਿੱਨੀ ਚੁਰਾਈ
ਵੱਡਾ ਤੇ ਛੋਟਾ ਮੁਕਰਿਆ ਗਵਲੇ ਦੀ ਸ਼ਾਮੱਤ ਆਈ
ਉਸ ਕਿਸੇ ਨੇ ਨਾ ਪੁੱਛਿਆ ਨਾ ਪੁੱਛੀ ਸਫਾਈ
ਬਾਪੂ ਨੇ ਝੱਟ ਗਵਲੇ ਨੂੰ ਕੱਸਕੇ ਚਪੇੜ ਲਗਾਈ
ਚਿਕੱੜ ਵਿੱਚ ਖੇਡਣ ਲੱਗੇ ਰੱਲਕੇ ਤਿੰਨੋ ਭਾਈ
ਲਿਬੜੇ ਕੱਪੜੇ ਵੇਖ ਮਾਂ ਸੋਟਾ ਫੜ ਲੈ ਆਈ
ਵੱਡਾ ਛੋਟਾ ਦੋਨੋਂ ਬੱਚ ਗਏ ,ਕਹਿ ਗਵਲੇ ਨੇ ਇਹ ਖੇਡ ਸਿਖਾਈ
ਵੱਡੇ ਦਾ ਵੱਡਾ ਟੱਬਰ ਛੋਟੇ ਦੇ ਟੱਬਰ ਕੁੱਛ ਕਮੀ ਪਾਈ
ਮਾਂ ਬਾਪ ਸੋਚਣ ਉਹ ਦੋਨੋਂ ਮਹਾਤੱੜ ਗਵਲੇ ਤੇ ਤਰਸ ਨਾ ਆਈ
ਵੱਡੇ ਛੋਟੇ ਨੂੰ ਮਾਂ ਬਾਪ ਦਿਤਾ ਸਹਾਰਾ
ਗਵਲਾ ਅਪਣੇ ਤੇ ਰੱਬ ਭਰੋਸੇ ਰਿਆ ਬੇਚਾਰਾ
ਰੱਬ ਦੀ ਮਹਿਰ ਨਾਲ ਵੱਡਾ ਛੋਟਾ ਗਵਲਾ ਸੱਬ ਸੁਖੀ ਵਸਦੇ
ਅਪਣੇ ਅਪਣੇ ਟੱਬਰਾਂ ਵਿੱਚ ਰਹਿਣ ਸੁਖੀ ਤੇ ਹੱਸਦੇ
ਇਸ ਓਮਰੇ ਆ ਕੇ ਗਵਲੇ ਦੇ ਮੰਨ ਨਹੀਂ ਕੋਈ ਵੈਰ
ਰੱਬ ਤੋਂ ਹਮੇਸ਼ਾਂ ਮੰਗੇ ਸੱਬਨਾ ਦੇ ਟੱਬਰਾਂ ਦੀ ਖੈਰ
***********
गवला
टॅबर विच जां वॅडा होवे जां होवे छोटा
गवला ना कोई होवे,उह हमेशां खोटा
वॅडे दे मन विच शरारत आई
बाबे दी उस अलसी दी पिनी चुराई
वॅडा ते छोटा मुक्करिआ,गवले दी शामत आई
उस किसे ने ना पुछिआ,ना पुछी सफाई
बापू ने कॅसके झॅट चपेङ लगाई
चिकॅङ खेडन लॅगे रलके तींनो भाई
लिबङे कपङे वेख,मां सोटा फङ लिआई
वॅडा छोटा दोनो बच गए,कहि गवले ने इह खेल सिखाई
वॅडे दा वॅडा टॅबर,छोटे दे टॅबर कुछ कमी पाई
मां बापू सेच्चण दोंनों महातॅङ,गवले ते तरस ना आई
वॅडे छोटे नू मां बाप दिता सहारा
गवला अपणे ते रॅब ते भरोसे रिहा बेचारा
रॅब दी महिर नाल,वॅडा,छोटा,गवला,सॅब सुखी वसदे
अपणे अपणे टॅबरां विच रहिण सुखी ते हॅसदे
इस उमरे आ के गवले दे मन नहीं कोई वैर
रॅब तों हमेशां मंगे सॅबना दे टॅबरां दी खैर
No comments:
Post a Comment