ਇੱਕੋ ਹੀ ਸੱਚ....ਬਾਬੇ ਦੀ ਸਿਖਿਆ
ਮੇਰੇ ਮੰਨ ਬਣ ਸਿਆਣਾ
ਉਸ ਦਾ ਤੂੰ ਮੰਨ ਲੈ ਭਾਣਾ
ਜਿੰਦ ਲੈ ਤੂੰ ਅਪਣੀ ਸੁਧਾਰ
ਬੇੜਾ ਤੇਰਾ ਲੱਗ ਜਾਊ ਪਾਰ
ਕੀੜੀ ਦਾ ਦਾਤਾ ਹਾਥੀ ਦਾ ਦਾਤਾ
ਤੇਰਾ ਮੇਰਾ ਸੱਭ ਦਾ ਪਿਤਾ ਤੇ ਮਾਤਾ
ਮੰਗ ਉਸ ਤੋਂ ਅਪਣੇ ਹੱਥ ਪਸਾਰ
ਉਸ ਘਰ ਸੱਭ ਕੁੱਛ ,ਉਹ ਹੈ ਦਾਤਾਰ
ਗਲਤੀ ਅਪਣੀ ਮੰਨ, ਮੰਗ ਉਸ ਤੋਂ ਖੈਰ
ਬਖ਼ਸ਼ ਦਊ ਤੈਂਨੂੰ ,ਉਹ ਹੈ ਨਿਰਵੈਰ
ਸਿੱਖ ਜੋ ਸੀ ਬਾਬੇ ਨੇ ਸਿਖਾਇਆ
ਅਮਲ ਕਰ ਜੋ ਉਸਨੇ ਦਰਸਾਇਆ
ਕਿਰਤ ਕਰ ਤੂੰ ਕਰੀਂ ਕਮਾਈ
ਹਰਾਮ ਦੀ ਤੂੰ ਕੁੱਛ ਨਾ ਖਾਂਈਂ
ਵੰਡ ਕੇ ਛੱਕ ਜੋ ਤੇਰੇ ਪਾਸ
ਸੱਭ ਦੇ ਭਲੇ ਲਈ ਕਰ ਅਰਦਾਸ
ਨਾਮ ਜੱਪ ਉਸ ਦਾ ਕਰ ਸਚਾ ਦਿੱਲ
ਚੌਰਾਸੀ ਤੋਂ ਤੈਂਨੂੰ ਮੁਕਤੀ ਜਾਊਗੀ ਮਿਲ
ਆਪ ਹੀ ਉਸ ਨੇ ਸੱਭ ਕੁੱਛ ਸਜਾਇਆ
ਹਰ ਥਾਂ ਹਰ ਵੇਲੇ ਉਹ ਹੈ ਸਰਬ ਸਮਾਇਆ
ਕਿਸੇ ਨੂੰ ਨਹੀਂ ਪਤਾ ਉਸ ਦੇ ਮਨ ਕੀ ਆਇਆ
ਕਿਓਂ ਕਰਤਾਪੁਰਖ ਨੇ ਇਹ ਸੰਸਾਰ ਰਚਾਇਆ
ਜਿੰਦਗੀ ਦਾ ਰਾਜ ਉਸ ਅਪਣੇ ਕੋਲ ਰਖਿਆ
ਕਿਸ ਰਾਹ ,ਕਿਸ ਅਸੂਲੇ ਚਲਣਾ ਇਹ ਵੀ ਨਹੀਂ ਦੱਸਿਆ
ਗੁਰੂਆਂ ਨੇ ਸੀ ਇਸ ਤੇ ਪਾਇਆ ਚਾਨਣ
ਠੀਕ ਸਨ ਉਹ ,ਕਿਓਂ ਕਿ ਉਹ ਸੀ ਰੱਬ ਦੇ ਜਾਨਣ
ਇੱਕ ਹੀ ਉਹ ਸੱਚ ਹੈ ,ਬਾਕੀ ਸੱਭ ਮਾਇਆ
ਜਿਸ ਇਹ ਸੱਚ ਸੱਚ ਮੰਨਿਆ ,ਉਸ ਨੇ ਉਸ ਨੂੰ ਪਾਇਆ
************
एको ही सच्च.....बाबे दी सिखिया
मेरे मन,बण सियाणा
उस दा तूं मन लै भाणा
जिंद लै तूं अपणी सुधार
बेङा तेरा लॅग जाऊ पार
कीङी दा दाता ,हाथी दा दाता
तेरा मेरा ,सॅब दा पिता दे माता
मंग उस तों अपणे हॅथ पसार
उस घर सॅब कुछ,उह है दातार
गलती अपणी मंन ,मंग उस तों खैर
बक्षश दऊ तैंनू, उह है निरवैर
सिख जो सी बाबे ने सिखायिआ
अमल कर जो उस ने दरसायिआ
किरत कर तूं करीं कमाई
हराम दी तूं कुछ ना खांई
वंड छॅक जो है तेरे पास
सॅब दे भले लई कर अरदास
नाम जप उस दा,कर सच्चा दिल
चौरासी तों तैंनू मुक्ती जाऊगी मिल
आप ही उस ने सॅब कुछ सजायिआ
हर थां हर वेले उह है सरभ समायिआ
किसे नू नहीं पता उस दे मन की आयिआ
क्यों करतापुरख ने इह संसार रचायिआ
जिंदगी दा राज़ उस ने अपणे कोल रखिआ
किस राह,किस असूले चलना,इह वी नहीं दॅसिआ
गुरूआं ने सी इस ते पायिआ चानण
ठीक सन उह, क्यों कि उह सी रॅब दे जानण
एक ही उह सच्च है,बाकी सॅब मायिआ
जिस इह सच्च सच्च मनिआ,उस ने उस नू पायिआ
No comments:
Post a Comment