ਹੀਰ ਬੁੱਢੀ ਬੁੱਢਾ ਰਾਂਝਾ
ਕੋਈ ਨਾ ਜਾਣੇ ਬੁੱਢੇ ਬੁੱਢੀ ਦੀ ਪੇ੍ਮ ਕਹਾਣੀ
ਸੁਣੋ ਮੈਂ ਸੁਣਾਵਾਂ ਇਹ ਦਿੱਲ ਛੋਹ ਕਿਸਾ
ਹੋਣਾ ਚਾਹੀਦਾ ਇਹ ਲੋਕ ਯਾਦ ਦਾ ਹਿਸਾ
ਅਰਸੋਂ ਤੋਂ ਸੀ ਬੁੱਢਾ ਬੁੱਢੀ ਕੱਠੇ ਰਹਿੰਦੇ
ਇਕ ਦੂਸਰੇ ਦਾ ਗਿਲਾ ਗੁੱਸਾ ਸਹਿੰਦੇ
ਕੱਠੇ ਖਾਣ ਕੱਠੇ ਸੌਣ
ਕੱਠੇ ਦੋਨੋ ਮੌਜ ਓੜੌਣ
ਦੁੱਖ ਵੰਡ ਅਪਣਾ ਹੱਲਕਾ ਕਰਦੇ
ਸੁੱਖ ਵੰਡ ਦਿਨ ਖ਼ੁਸ਼ਿਆਂ ਨਾਲ ਭਰਦੇ
ਬੁੱਢੀ ਦੇ ਮੰਨ ਵਿੱਚ ਕੀ ਇੱਕ ਦਿਨ ਆਈ
ਮੈਂ ਤਾਂ ਪੇਕੇ ਜਾਣਾ ਜ਼ਰੂਰ ਭਾਈ
ਵਲੈਤ ਵਿੱਚੋਂ ਭਰਾ ਦਾ ਆਓਣਾ ਪੋਤਾ
ਕਨੇਡਾ ਤੋਂ ਆਓਣਾ ਭੈਣ ਦਾ ਦੋਤਾ
ਬੁੱਢਾ ਮਿੰਨਤਾਂ ਪਾਵੇ ਮੇਰਾ ਕੀ ਹੋਊਗਾ ਹਾਲ
ਬੁੱਢੀ ਬੋਲੀ ਬੱਚੇ ਲੈਣਗੇ ਤੈਂਨੂੰ ਸੰਭਾਲ
ਟ੍ੰਕ ਭਰ ਬੁੱਢੀ ਹੋਈ ਤਿਆਰ
ਛੇਤੀਂ ਕਰੋ ਮੰਗਵਾਓ ਕਾਰ
ਵੱਡੀ ਵੈਨ ਇੱਕ ਕਰਾਏ ਤੇ ਲੈ ਕੇ
ਛੱਡ ਆਏ ਬੱਚੇ ਬੁੱਢੀ ਨੂੰ ਪੇਕੇ
ਰਾਤ ਨੂੰ ਬੱਚਿਆਂ ਬੁੱਢੀ ਨੂੰ ਫੋਨ ਖੜਕਾਇਆ
ਬੀਬੀ ਬੁੱਢਾ ਦਿਨ ਭਰ ਘਰ ਨਹੀਂ ਆਇਆ
ਬੋੜ ਥੱਲੇ, ਠੇਕੇ ਤੇ, ਤੇ ਰੂੜਿਆਂ ਵੇਖੋ ,ਬੁੱਢੀ ਨੇ ਸਮਝਾਇਆ
ਸ਼ਰਾਬ ਡੱਫ਼ ਬੁੱਢਾ ਖੂਸੱੜ ਕਿਤੇ ਪਿਆ ਹੋਣਾ ਮੋਇਆ
ਰਾਤ ਬੁੱਢੀ ਜੱਦ ਨਾਈਟੀ ਲਈ ਟ੍ੰਕ ਸੀ ਫਰੋਲਿਆ
ਝਾਤ ਨੀ ਬੁੱਢੀਏ ਬੁੱਢਾ ਵਿੱਚੋਂ ਸੀ ਬੋਲਿਆ
ਬੁੱਢੀ ਹੈਰਾਨ ਪੁੱਛੇ ਏਥੇ ਕੀ ਕਰਦਾ
ਬੁੱਢੇ ਬੋਲੇ ਤੇਰੇ ਤੋਂ ਦੂਰ ਰਹਿ ਮੈਂ ਸੀ ਮਰਦਾ
ਅੱਖਾਂ ਭਰਿਆਂ ਦੋਨਾਂ ਨੇ ਪਾਈ ਜੱਫੀ
ਖੋਹੀ ਹੋਈ ਖ਼ੁਸ਼ੀ ਮੁੜ ਉੱਨਾਂ ਨੇ ਲੱਭੀ
ਝੱਖੜਾਂ ,ਕੜਕੀ, ਦੁੱਖ ਸੁੱਖ ਵੰਡਿਆ ,ਚੰਗਾ ਰਿਸ਼ਤਾ ਨਿਭਾਇਆ
ਬੁੱਢਾ ਬੁੱਢੀ ਨੇ ਧਰਤੀ ਤੇ ਹੀ ਅਪਣਾ ਸਵ੍ਗ ਸੀ ਬਣਾਇਆ
*******
हीर बुढी बुढा रांझा
हीर रांझे दे इश्क तों जग है जाणी
कोई ना जाणे बुढे बुढी दी प्रेम कहाणी
सुणो मैं सुणावां इह दिल शोह किस्सा
होणा चाहीदा इह लोक याद दा हिस्सा
अरसों तों सी बुढा बुढी कॅठ्ठे रहिंदे
एक दूसरे दा गिल्ला गुस्सा सहिंदे
कॅठ्ठे खाण,कॅठ्ठे सौण
कॅठ्ठे दोनो मौझ अङौण
दुख वंड अपणा हलका करदे
सुख वंड दिन खुशिआं नाल भरदे
बुढी दे मन विच की एक दिन आई
मैं तां पैके जाणा जरूर भाई
वलैत विचों भरा दा औणा पोता
कनेडा तों औणा भैण दा दोता
बुढा मिन्तां पावे,मेरा की होऊगा हाल
बुढी बोली,बॅच्चे लैणगे संभाल
टरंक भर बुठी होई तियार
छेतीं करो,मंगवाओ कार
वॅडी वैन एक कराए ते लै के
छॅड आए बॅच्चे बुढी नू पेके
रात नू बॅच्चिआं बुढी नू फोन खङकायिआ
बीबी,बुढा दिन भर घर नहीं आयिआ
बोङ थल्ले,ठेके ते,ते रूङिआं वेखो,बुढी ने समझायिआ
शराब डॅफ,बुढा खूसङ,किते पिआ होणा मोयिआ
रात बुढी नाईटी लई जद टरंक सी फरोलिआ
झात नी बुढीए,विचों बुढा सी बोलिआ
बुढी हैरान पुछे ऐथे की करदा
बुढा बोले तेरे तों दूर रह मैं सी मरदा
अखां भरिआं,दोना पाई जॅफी
खोई होई खुशी उन्हां नू लॅभी
झखङां,कङकी,दुख सुख वंडिआ,चंगा रिश्ता निभायिआ
बुढा बुढी ने धरती ते ही अपणा स्वर्ग सी बणायिआ
No comments:
Post a Comment