Thursday, July 16, 2020

ਸ਼ਾਹ ਦੀ ਤੋਂਦ p1


                                                ਸ਼ਾਹ ਦੀ ਤੋਂਦ



ਹੱਸਦੇ ਹੱਸਦੇ ਸ਼ਾਹ ਦੀ ਤੋਂਦ ਹਿੱਲੀ
ਹਿੱਲਦੀ ਗੋਗੜ ਵੇਖ ਬੱਚੇ ਓੜੌਂਣ ਖਿੱਲੀ
ਕਹਿਣ ਸ਼ਾਹ ਏਥੇ ਸ਼ਾਹ ਦੀ ਗੋਗੜ ਦਿੱਲੀ
ਕੋਈ ਕਹੇ ਵਿੱਚ ਹਦਵਾਣਾ ਕੋਈ ਕਹੇ ਬਿੱਲੀ
ਸ਼ਾਹ ਨੇ ਇਹ ਸੁਣ ਖਾਇਆ ਗੁੱਸਾ
ਲੈ ਸੋਟਾ ਜਵਾਕਾਂ ਪਿੱਛੇ ਨੱਸਾ
ਬੱਚੇ ਅੱਗੇ ਅੱਗੇ ਸ਼ਾਹ ਪਿੱਛੇ ਪਿੱਛੇ
ਬੱਚੇ ਬੋੜ ਤੇ ਚੱੜ ਗਏ ਸ਼ਾਹ ਖੜਾ ਨੀਚੇ
ਬੱਚੇ ਥੱਲੇ ਨਾ ਆਵਣ ਸ਼ਾਹ ਚੱੜ ਨਾ ਪਾਵੇ
ਬੱਚੇ ਹੱਸਣ ਸ਼ਾਹ ਦਾ ਪਾਰਾ ਹੋਰ ਚੱੜਦਾ ਜਾਵੇ
ਇੱਕਠਾ ਹੋ ਗਿਆ ਪਿੰਡ ਸਾਰਾ
ਇਸ ਨਾਟਕ ਦਾ ਲੈਣ ਨਜ਼ਾਰਾ
ਕੋਈ ਬੱਚਿਆਂ ਨੂੰ ਓਕਸਾਵੇ
ਕੋਈ ਸ਼ਾਹ ਨੂੰ ਭੜਕਾਵੇ
ਤਮਾਸ਼ਾ ਬਣਿਆ ਖਾਸਾ ਚੰਗਾ
ਬੁੱਢੇ ਜਵਾਨ ਹੱਸਣ ਹੱਸੇ ਹਰ ਬੰਦਾ
ਸ਼ੋਰ ਸ਼ਰਾਬੇ  ਨਾਲ ਤਾਇਆ ਨੀਂਦੋਂ ਉਠਿਆ
ਆ ਕੇ ਉਸ ਇਹ ਨਾਟਕ ਠਿਢਿਆ
ਗੁੱਸੇ ਵਿੱਚ ਉਹ ਲੀੜਿਓਂ ਬਾਹਰ
ਕਡਿਆਂ ਸ਼ਾਹ ਨੂੰ ਗਾਲਾਂ ਚਾਰ
ਸ਼ਾਹ ਕਹੇ ਬੱਚੇ ਹਰਜ਼ਾਈ
ਇਨਾਂ ਮੇਰੀ ਖਿੱਲੀ ਓੜਾਈ
ਤਾਏ ਨੇ ਜਵਾਕਾਂ ਨੂੰ ਦਵਕਾ ਮਾਰਿਆ
ਬੋੜ ਤੋਂ ਸੱਬ ਨੂੰ ਕਹਿ ਉਤਾਰਿਆ
ਮਾਫ਼ੀ ਸਾਰੇ ਮੰਗੋ ਕੰਨ ਫ਼ੱੜਕੇ
ਵੱਡਿਆਂ ਨੂੰ ਨਹੀਂ ਛੇੜੋ ਮੁੜਕੇ
ਸੌਂਹ ਗੁੜ ਦੀ ਬੱਕਰੀ ਨੇ ਊਂਠ ਜਮਿਆਂ
ਸੱਚੀ ਇਹ ਕਹਾਣੀ ਹੈ ਸੱਬ ਨੇ ਮੰਨਿਆ
********
                          शाह दी तोंद

हॅसदे हॅसदे शाह दी तों हिॅली
हिलदी गोगङ वेख बॅचे अङौण खिॅली
कहिण शाह ईथे शाह दी गोगङ दिॅली
कोई कहे विच हदवाणा ,कोई कहे बिॅली
शाह ने इह सुनके खायिआ गुसा
लै सोटा जवाकां पिंछे नॅसा
बॅचे अगे अगे शाह पिॅछे पिॅछे
बॅचे बोहङ ते चॅङ गए शाह खङा नीचे
बॅचे थॅले ना आवण,शाह चॅङ ना पावे
बॅचे हॅसण,शाह दा पारा होर चॅङदा जावे
एकठा हो गिआ पिंड सारा
इस नाटक दा लैण नजारा
कोई बॅचियां नू उकसावे
कोई शाह नू भङकावे
तमाशा बणिआ खासा चंगा
बुॅडे जवान हंसण हॅसे हर बंदा
शोर शराबे नाल तायिआ नींदों उठिया
आ के उस ने इह नाटक डिठिया
गुॅसे विच ओह होयिआ लीङियों बाहर
कडियां शाह नू गालां चार
शाह कहे बॅचे हरजाई
इन्हां मेरी खिॅली उङाई
तायिए ने जवाकां नू दवका मारिया
बोहङ तों सॅब नू कहि उतारिया
माफी सारे मंगो कन फङ के
वॅडिआं नू नहीं छेङदे मुङ के
सौंह गुङ दी बॅकरी ने ऊठ जमियां
सच्ची इह कहाणी सॅब ने मनियां





No comments:

Post a Comment