ਬੁੱਢਾਪੇ ਦੀ ਕਹਾਣੀ ਬੁੱਢੇ ਦੀ ਜੁਬਾਨੀ
ਬੁੱਢਾਪੇ ਉੱਤੇ ਚੰਦ ਹੀ ਲਿੱਖਣ, ਹੁਣ ਸੁਣੋ ਇੱਕ ਬੁੱਢੇ ਦੀ ਜੁਬਾਨੀ
ਬੁੱਢੇ ਤਾਂ ਸਿਰਫ਼ ਬੁੱਢੇ ਹੁੰਦੇ, ਇਹ ਸੱਭ ਦਿੱਲੋਂ ਹੈ ਜਾਣਦੇ
ਕਈ ਤਰਾਂ ਦੇ ਬੁੱਢੇ ਹੁੰਦੇ, ਇਹ ਕੋਈ ਸਿਆਣੇ ਪਹਿਚਾਣਦੇ
ਕਈ ਬੁੱਢੇ ਸੋਟੀ ਨਾਲ ਚੱਲਣ, ਕਈਆਂ ਦੀ ਘੋੜੇ ਵਰਗੀ ਚਾਲ
ਕਈ ਮੇਰੇ ਵਰਗੇ ਰਾਜ ਹੈ ਕਰਦੇ ਕਈ ਬੈਠੇ ਲਾਚਾਰ
ਖੂਸੜ ਬੁੱਢੇ, ਸ਼ਰੀਫ ਬੁੱਢੇ ,ਕਈ ਖੜਕੌਣ ਡੰਡਾ
ਕਈ ਬੁੱਢੇ ਰੋਬ ਨਾਲ ਰਹਿਣ ,ਕਈਆਂ ਦਾ ਹਾਲ ਮੰਦਾ
ਨਜ਼ਰੋਂ ਕਮਜ਼ੋਰ ,ਕੰਨੋ ਬੋਲੇ, ਕੋਈ ਨਾ ਸੁਣੇ ਉੱਨਾਂ ਦੀ ਬਾਤ
ਦਿੱਨ ਕਈ ਵੇਹਲੇ ਬੈਠ ਕੱਟਣ, ਉਲੂਆਂ ਵਾਂਗਰ ਰਾਤ
ਕਈ ਬੁੱਢੇ ਸ਼ਾਂਤ ਸੁਭਾਹ ਦੇ ,ਕਈ ਰੌਲਾ ਪੌਂਦੇ
ਅਸੀਂ ਜਿਵਾਨੀ ਇਹ ਸੀ ਕਰਦੇ ,ਬਾਰ ਬਾਰ ਗੀਤ ਗੌਂਦੇ
ਜਿਹੜਾ ਕੋਲ ਬੈਠ ਹਾਲ ਪੁੱਛੇ, ਉਹ ਉਨਾਂ ਲਈ ਚੰਗਾ
ਤਰੀਫ਼ ਕਰਕੇ ਉਸ ਦੀ ਨਾ ਥੱਕਣ, ਕਹਿਣ ਇਹ ਸੰਸਕਾਰੀ ਬੰਦਾ
ਬੁੱਢਾਪੇ ਵਿੱਚ ਜੇ ਸਕੂਨ ਹੈ ਪਾਓਣਾ ,ਆਦਤਾਂ ਲਵੋ ਸੁਧਾਰ
ਬੁੱਢਾਪਾ ਤੁਹਾਡਾ ਸੌਖਾ ਲੰਘੂ ,ਬੇੜਾ ਹੋ ਜਾਊ ਪਾਰ
ਇਸ ਓਮਰੇ ਤੁਹਾਡੀ ਜਾਦਾ ਨਹੀਂ ਚੱਲਣੀ ,ਨਾ ਹੋਇਓ ਮਾਯੂਸ
ਇਸ ਵਿੱਚ ਖੁੱਦ ਦੀ ਕਮਜ਼ੋਰੀ ਨਾ ਲੱਭਿਓ ,ਇਹ ਦੁਨਿਆਂ ਦਾ ਦਸਤੂਰ
ਜਵਾਨੀ ਦੀ ਧੌਂਸ ਜਮਾਣੀ ਛੱਡੋ ,ਬੱਚੇ ਸਿਆਣੇ ਹੋ ਗਏ, ਕਰੋ ਇਹ ਸਵੀਕਾਰ
ਗੁਸੇ ਵਿੱਚ ਆਓਗੇ, ਸਹਿਤ ਗਵਾਓਗੇ, ਜੇ ਇਸ ਸੱਚ ਤੋਂ, ਕਰੋ ਇਨਕਾਰ
ਤੁਸੀਂ ਤਾਂ ਅਪਣੀ ਖੇਡ ਹੈ ਖੇਡ ਲਈ ,ਹੁਣ ਬੱਚਿਆਂ ਦੀ ਹੈ ਵਾਰੀ ਆਈ
ਮਰਜ਼ੀ ਅਪਣੀ ਕਰਨ ਦਿਓ ਉੱਨਾਂ ਨੂੰ, ਜੇ ਪੁੱਛਣ ਆਓਣ ,ਹੋਵੋ ਸਹਾਈ
ਲੋਕ ਕਹਿਣ ਬੁੱਢਾਪਾ ਵੈਸਾ, ਜੈਸਾ ਜਿੰਦਗੀ ਵਿੱਚ ਕਰਮ ਕਮਾਇਆ
ਕਿਸੇ ਹੱਦ ਤੱਕ ਮੈਂ ਇਹ ਵੀ ਮੰਨਾ, ਤੁਸੀਂ ਪਾਵੋ ਜੋ ਉਪਰ ਸੀ ਲਿਖਾਇਆ
ਬੁੱਢਾਪੇ ਵਿੱਚ ,ਰੱਬ ਅਗੇ, ਕਰੋ ਸਿਰਫ ਸਰਬ ਦੇ ਭੱਲੇ ਦੀ ਅਰਦਾਸ
ਅਖੀਰੀ ਸੱਬ ਕੁੱਛ ਛੱਡ ਜਾਣਾ ਏਥੇ ,ਜੱਦ ਜਾਣਾ ਉਸ ਦੇ ਪਾਸ
***********
बुॅडापे दी कहाणी,बुॅडे दी जुबानी
जवानी है रोमानचिक उमर,शायिर लिखण कहाणी ते कहाणी
बुॅडापे ते चंद ही लिखण,हुण सुणो एक बुॅडे दी जुबानी
बुॅडे तां सिरफ बुॅडे हुंदे,इह सभ दिॅलों जाणदे
कई तरां दे बुॅडे हुंदे,इह कोई सियाणे पहचान दे
कई बुॅडे सोटी नाल चलण,कईयां दी धोङे वरगी चाल
कई मेरे वरगे राज है करदे,कई बैठे लाचार
खूसङ बुॅडे शरीफ बुॅडे,कई खङकौण डंडा
कई बुॅडे रोब नाल रहिण,कईयां दा हाल मंदा
नजरों कमजोर,कंनो बोले,कोई ना सुणे उनाह दी बात
दिंन कई वेहले बैठ कटण, उलूयां वांग रात
कई बुॅडे शांत सुभाह दे,कई रौला पौंदे
असीं जवानी इह सी करदे ,बार बार गीत गौंदे
जेहङा कोल बैठ हाल पुछे,उह उनाह लई चंगा
तरीफ उनाह दी करदे ना थॅकण,कहिण एह संसकारी बंदा
बुॅडापे विच जे सकून है पौंणा,आदतां लवो सुधार
बुॅडापा तुहाडा सौखा लंगू,बेङा हो जाऊ पार
इस उमरे तुहाडी जादा नहीं चलणी,ना होयओ मयूस
इस विच खुॅद दी कमजोरी ना लॅबिओ,इह दुनिया दा दसतूर
जवानी दी धौंस जमाणी छडो ,बॅचे सियाणे हो गए,करो इह सवीकार
गुसे विच आओगे ,सहित गवाओगे,जे इस सच्च तों करो ईनकार
तुसीं अपणी खेड है खेड लई, हुण बॅचियां दी बारी आई
मरजी अपणी करन दिओ उनाह नू,जे पुछण औण,होवो सहाई
लोक कहिण बुॅडापा वैसा जैसा जिंदगी विच करम कमायिआ
किसी हॅद तॅक मैं वी मंना,तुसीं पावो जो उपर सी लिखायिआ
बुॅडापे विच रॅब अगे करो,सिरफ सरब दे भले दी अरदास
अखीरी सॅब कुछ छॅड जाणा ऐथे,जद जाणा उस दे पास
Very vivid descriptions!!
ReplyDeleteThanks AK
ReplyDelete