ਹਾਸੇ ਦੀ ਕਹਾਣੀ
ਮੰਨ ਮੇਰਿਆ ਖੁੱਲਕੇ ਅੱਜ ਤੂੰ ਹੱਸ ਲੈ ਹਸੂ ਤੇਰੇ ਨਾਲ ਜੱਗ
ਕੱਲ ਬੈਠੇ ਰੋਵੇਂ ਕੱਲਾ ਬੁਝਾਓਣ ਨਾ ਆਊ ਕੋਈ ਤੇਰੇ ਦਿੱਲ ਦੀ ਅੱਗ
ਕਹਿੰਦੇ ਕੁੱਦਰਤ ਦੀ ਦੇਣ ਹੈ ਹਾਸਾ
ਹਾਸੇ ਵਿੱਚ ਸੁਣਿਆਂ ਰੱਬ ਦਾ ਵਾਸਾ
ਜੇਹੜਾ ਟੱਬਰ ਰਹੇ ਹੱਸਦਾ
ਘਰ ਉਹ ਹੈ ਸੁਖੀ ਵਸਦਾ
ਹਾਸੇ ਦੀ ਮੈਂ ਸੁਣਾਵਾਂ ਕਹਾਣੀ
ਸ਼ੂਰੂ ਹੋਈ ਸੀ ਆਦਮ ਦੇ ਜਮਾਨੀ
ਹੱਸਕੇ ਹੱਵਾਹ ਨੇ ਸੇਬ ਸੀ ਮੰਗਿਆ
ਤੋੜ ਲਿਆ ਆਦਮ ਨੇ ਸਾਹਮਣੇ ਟੰਗਿਆ
ਉਸ ਦਿਮਾਗ ਵਿੱਚ ਇਹ ਗੱਲ ਨਾ ਆਈ
ਕਿ ਸਿਰਜਣਹਾਰ ਨੇ ਕੀਤੀ ਸੀ ਇਸ ਦੀ ਮਿਨਾਈ
ਸੇਬ ਆਦਮ ਹੱਵਾਹ ਨੂੰ ਮਹਿੰਗਾ ਪਇਆ
ਸਜ਼ਾਏ ਤੌਰ ਜੱਨੱਤ ਤੋਂ ਨਿਕਾਸਾ ਸੀ ਮਿਲਿਆ
ਏਥੋਂ ਹੀ ਬੰਦੇ ਦੇ ਹਾਸੇ ਦੀ ਹੋਈ ਸ਼ੂਰੂਆਤ
ਅੱਜ ਵੇਖੋ ਕਿਥੇ ਪਹੁੰਚੀ ਉਹ ਬਾਤ
ਦਰਯੋਧਨ ਦੇ ਉਤੇ ਸੀ ਦੋ੍ਪਤੀ ਹੱਸੀ
ਮਾਹਾਂਭਾਰਤ ਜੰਗ ਦੀ ਨੀਂਵ ਸੀ ਰੱਖੀ
ਨੀਰੋ ਸੀ ਪਾਗਲਾਂ ਵਾਂਗ ਹਸਿਆ
ਜੱਲਦਾ ਰੋਮ ਜੱਦ ਉਸ ਨੇ ਤਕਿਆ
ਹੀਰ ਦੇ ਹਾਸੇ ਤੇ ਰਾਂਝਾ ਸੀ ਆਈਆ
ਤੱਖਤ ਹਜ਼ਾਰਾ ਸੀ ਉਸ ਨੇ ਠੁਕਰਾਇਆ
ਮਿਰਜ਼ੇ ਨੂੰ ਸੀ ਸਹਿਬਾਂ ਦੇ ਹਾਸੇ ਡੰਗਿਆ
ਸਹਿਬਾਂ ਨੇ ਮਿਰਜ਼ੇ ਦਾ ਕਮਾਨ ਬੋੜ ਤੇ ਟੰਗਿਆ
ਕਈ ਹੱਸਦੇ ਹੱਸਦੇ ਸੂਲੀ ਚੜਦੇ
ਕਈ ਖੁੱਲਾ ਹੱਸਣ ਤੋਂ ਡਰਦੇ
ਹਾਸਾ ਹੈ ਇੱਕ ਛੂਤ ਬਿਮਾਰੀ
ਇੱਕ ਹੱਸੇ ਸੱਬ ਹੱਸਣ ਬਾਰੀ ਬਾਰੀ
ਕਈ ਤਰਾਂ ਦੇ ਹੁੰਦੇ ਹਾਸੇ
ਡਿੱਢ ਪੀੜ ਕਈਆ ਨਾਲ ਦੁੱਖਣ ਪਾਸੇ
ਹੱਦ ਖ਼ੁਸ਼ੀ ਹਾਸਾ ਅੱਖੋਂ ਨੀਰ ਬਹਾਵੇ
ਸ਼ੁਰੂ ਹੋਇਆ ਹਾਸਾ ਕੋਈ ਰੋਕ ਨਾ ਪਾਵੇ
ਬੱਚੇ ਬੇ-ਪਰਵਾਹ ਹੋ ਕਰ ਹੱਸਣ
ਸ਼ਰਾਰਤੀ ਸ਼ੈਤਾਨ ਛੁੱਪ ਕਰ ਹੱਸਣ
ਸਾਫ ਦਿੱਲ ਦਾ ਖੁੱਲਾ ਹਾਸਾ
ਸੁਖੀ ਬੰਦੇ ਦਾ ਖਿੜਿਆ ਹਾਸਾ
ਇਮਾਨਦਾਰ ਬਿਨ ਖ਼ੌਫ਼ ਹੱਸੇ
ਬੇਈਮਾਨ ਬੁੱਲਾਂ ਵਿੱਚ ਹੱਸੇ
ਧੋਖੇਬਾਜ ਪਿੱਠ ਪਿੱਛੇ ਹੱਸੇ
ਹਾਸਾ ਸੱਬ ਦਾ ਦਿੱਲ ਬਹਲਾਵੇ
ਦਿੱਲੋ ਕਰੋਧ ਰੰਝਸ਼ ਦਾ ਜਹਿਰ ਨਸਾਵੇ
ਡਾਕਟਰਾਂ ਦੀ ਵੀ ਨੇਕ ਸਲਾਹ
ਸੌ ਰੋਗਾਂ ਦੀ ਹਾਸਾ ਇੱਕ ਦਵਾ
ਹਾਸਾ ਹੈ ਕੁੱਦਰਤ ਦਾ ਬਖ਼ਸ਼ਿਆ ਉਪਹਾਰ
ਰੱਜਕੇ ਹਸ ਲਵੋ ਲਵੋ ਜਿੰਦ ਸੁਧਾਰ
**********
हासे दी कहाणी
मन मेरिया खुलके अज तूं हस लै,हसू तेरे नाल जॅग
कॅल बैठा रोवेंगा कॅला,बझौण ना आऊ कोई तेरे दिॅल दी अग
कहिंदे कुदरॅत दी देण है हासा
हासे विच सुणियां रॅब दा वासा
जेहङा टबर रहे हॅसदा
धर उह है सुखी वसदा
हासे दी मैं सुणांवां कहाणी
शुरू होई आदम दे जमानी
हॅसके हवाह ने सेब सी मंगिया
तोङ लिया आदम ने साहमणे टंगिया
उस दिमाग विच इह गॅल ना आई
कि सिरजनहार ने कीती सी इस दी मनाई
सेब आदम हवाह नू मंहिगा पिया
सजाए तौर जनत तों निकासा सी मिलिया
एथों ही बंदे दे हासे दी होई शुरूआत
अज वेखो किथे पहुंची ओ बात
दरयोधन ते सी दो्पती हॅसी
महांभारत जंग दी नींव सी रखी
नीरो सी पागलां वांग हॅसिया
जलदा रोम जद उसने तकिया
हीर दे हासे ते रांझा सी आइया
तखॅत हजारा सी उस ने ठुकराइया
मिरजे नू सी सहिबां दे हासे डंगिया
सहिबां ने मिरजे दा कमान बोङ ते टंगिया
कई हसदे हसदे सूली चङदे
कई खुॅला हॅसण तों डरदे
हासा है एक छूत बिमारी
एक हसे सॅब हसण बारी बारी
कई तरां दे हुंदे हासे
डिॅड पीङ कईयां नाल दुखॅण पासे
हॅद खुशी हासा अखों नीर बहावे
शुरू होया हासा कोई रोक ना पावे
बॅचे बे-परवाह हो कर हॅसण
शरारती शैतान छुप कर हॅसण
साफ दिल दा खुला हासा
सुखी बंदे दा खिङिया हासा
ईमानदार बिन खौफ हॅसे
बेईमान बुलां विच हॅसे
हासा सब दा दिल बहलावे
दिॅलों करोद रंझश दा जहिर नसावे
डाकटरां दी वी नेक सलाह
सौ रोगां दा, हासा, एक दवा
हासा है कुदरॅत दा बखशिया उपहार
रॅजके हॅस लवो ,लवो जिंद सुधार
No comments:
Post a Comment