ਬਾਰੀਂ ਵਰਸੀਂ ਖੱਟਣ ਗਿਆ ਸੀ ,ਖੱਟਕੇ ਲਿਆਂਦਾ ਤਿੱਲ
ਨਜ਼ਰਾਂ ਸੰਭਾਲ ਗੋਰੀਏ ਚੋਰੀ ਕੀਤਾ ਇਨਾਂ ਮੇਰਾ ਦਿੱਲ
*********
ਬਾਰੀਂ ਵਰਸੀਂ ਖੱਟਨ ਗਿਆ ਸੀ ,ਖੱਟ ਕੇ ਲਿਆਂਦੀ ਆਰੀ
ਪਰਿਆਂ ਬਹੁਤ ਤੱਕੀਆਂ ਸਾਡੀ ਪਰੀ ਸੱਭ ਤੋਂ ਪਿਆਰੀ
*********
ਬਾਰੀਂ ਵਰਸੀਂ ਖੱਟਣ ਗਿਆ ਸੀ,ਖੱਟ ਕੇ ਲਿਆਇਆ ਤਾਲਾ
ਰੱਬ ਨੇ ਤੇਰੇ ਲੱੜ ਲਾਇਆ ਮੈਂ ਚੰਗੇ ਕਰਮਾਂ ਵਾਲਾ
***********
ਬਾਰੀਂ ਵਰਸੀਂ ਖੱਟਨ ਗਿਆ ਸੀ, ਖੱਟ ਕੇ ਲਿਆਂਦਾ ਤੀਰ ਕਮਾਨ
ਹੋਰ ਸਾਨੂੰ ਕੀ ਚਾਹੀਦਾ ਤੈਂਨੂੰ ਪਾ ਪਾ ਲਿਆ ਸਾਰਾ ਜਹਾਨ
*******
ਬਾਰੀਂ ਵਰਸੀਂ ਖੱਟਨ ਗਿਆ ਸੀ, ਖੱਟ ਕੇ ਲਿਆਂਦੀ ਥਾਲੀ
ਕਹਿਣ ਮਿਲੇ ਮਰਨ ਤੇ,ਅਸੀਂ ਤੇਰੇ ਨਾਲ ਇੱਥੇ ਜਨੱਤ ਪਾ ਲਈ
**********
ਥੋੜਾ ਤਰਸ ਸਾਡੇ ਤੇ ਖਾਇਆ ਕਰੋ
ਦਿਨੇ ਜੇ ਨਹੀਂ ਮਿਲਨਾ ਰਾਤ ਸਪਨੇ ਨਾ ਆਇਆ ਕਰੋ
ਅੱਖੀਂ ਸੁਰਮਾਂ ਨਾ ਪਾਇਆ ਕਰੋ
ਕਲੋਲ ਸਾਡੇ ਨਾਲ ਕਰਨ ਇਨਾਂ ਨਜ਼ਰਾਂ ਨੂੰ ਸਮਝਾਇਆ ਕਰੋ
ਅੰਬਰਾਂ ਵਿੱਚ ਕਾਲੇ ਬਾਦਲ ਆ
ਕੱਢੇ ਜਾਨ ਸਾਡੀ ਨਜ਼ਰ ਤੇਰੀ ਕਾਤੱਲ ਆ
ਨੱਕ ਛੋਟਾ ਬੜਾ ਸੱਜਦਾ ਏ
ਸੀਨੇ ਵਿੱਚ ਵੱਜ ਕਤੱਲ ਸਾਨੂੰ ਕਰਦਾ ਏ Y
ਕੁੱਛ ਸਾਡੇ ਤੇ ਤਰਸ ਵੀ ਖਾਇਆ ਕਰੋ
ਗੁੱਸਾ ਛੱਡ ਕੇ ਥੋੜਾ ਥੋੜਾ ਮੁਸਕਰਾਇਆ ਕਰੋ Y
No comments:
Post a Comment