Monday, January 10, 2022

ਧੁੱਦ ਮੁੱਧ ਮੈਂ p3 to be got from elsewhere and them copied

                                                     ਧੁੱਦ ਮੁੱਧ ਮੈਂ 

ਸਾਨੂੰ ਹੈ ਉਸ ਨਾਲ ਮੋਹ

ਕਚੱਜਾ ਮੈਂ ,ਕਿਵੇਂ ਜਿਤਾਂਵਾਂ  ਨਹੀਂ ਧੋਹ 

ਜਾਂਚ ਸਿਖਾਵੇ ਕੋਈ ,ਜੱਗ ਲਿਆ ਟੋਹ

ਮੈਂ ਕਹਾਂ ਕੁੱਛ ਸਮਝੇ ਉਹ ਕੁੱਛ ਹੋਰ

ਪਿਆਰ ਨਾਲ ਬੋਲਿਆ,ਤੂੰ ਚੰਗੀ

ਜਿੱਦਾਂ ਦੀ ਸੀ ਅਸੀਂ ਰੱਬੋਂ ਮੰਗੀ

ਬੋਲੀ,ਚੰਗੀ ਦੀ ਤੂੰ ਕਦਰ ਨਾ ਪਾਈ

ਸੁਹਾਣੀ ਖ਼ੁਸ਼ ਕਰਨੀ ਤੈਂਨੂੰ ਨਾ ਆਈ

ਹਰ ਕੰਮ ਲਈ ਮੈਂ ਕਰਾਂ ਮਗਜ਼ਮਾਰੀ

ਤੈਨੂੰ ਰਾਹੇ ਪੌਣ ਲਈ ਗਾਲੀ ਓਮਰ ਸਾਰੀ

ਚਾਰ ਵਿੱਚ ਬੈਹ ਕੇ ਗੱਲ ਕਰਨ ਦੀ ਨਾ ਸੁੱਧ

ਝੱਲ ਕੁੱਟੇਂ ਜਾਂ ਬੈਠ ਰਹੇਂ,  ਬਣ ਕੇ ਧੁੱਦ ਮੁੱਧ

ਨਰਸੋਂ ਦੀ ਮੈਂ ਕੀ ਦੱਸਾਂ

ਨਾਲੇ ਰੋਂਵਾਂ ਨਾਲੇ ਹੱਸਾਂ

ਸੁਣਾਈ ਤੁੱਕ ਤੂੰ ,ਦੋਹਰੌਣ ਵਿੱਚ ਮੈਂਨੂੰ ਸ਼ਰਮ ਆਏ

ਅੱਧੇ ਸੁਣ ਚੁੱਪ,ਬਾਕੀ ਕਹਿਣ ਜੱਸਾ ਗਿਆ ਸੱਠਿਆਏ

ਬਾਬਾ ਅਸੀਂ ਅਖਾਈਏ,ਸਿਰ ਭਰਿਆ ਧੌਲੇ

ਅਕਲ ਸਾਥੋਂ ਦੂਰ,ਚੰਗੀ ਕੋਈ ਸੋਚ ਨਾ ਔਲੇ

ਦਿਮਾਗ ਮੱਠਾ ਚੱਲੇ,ਜੀਬ ਛੜੱਪੀਂ ਦੌੜੇ

ਬਹੂਦੇ ਧੰਧੇ ਕੀਤੇ,ਕੰਮ ਦੇ ਕੰਮ ਕੀਤੇ ਥੋੜੇ

ਤੁੱਕ ਤੁੱਕ ਜੋੜ,ਭੁਗਾਨੇ ਵਾਂਗ ਫੁੱਲ ਜਾਂਵਾਂ

ਅੰਬਰੀ ਉਡਾਰੀ,ਜ਼ਮੀਨੇ ਪੈਰ ਥੱਲੇ ਨਾ ਲਾਂਵਾਂ

ਦਿੱਲੇ ਚਾਅ ਚਲਾਕ ਚਤੁਰ ਬਣ, ਬੀਵੀ ਲੁਭਾਂਵਾਂ,ਕਰਾਂ ਖ਼ੁਸ਼

ਕੱਦ ਤੱਕ ਧੁੱਦ ਮੁੱਧ ਬਣ ਕੇ ਜੀਵਾਂ,ਕਦੋਂ ਪਾਂਵਾਂਗਾ ਸੁੱਖ 


2 comments:

  1. Waheguruji Ka khalsa Waheguruji ki Fateh. Good show

    ReplyDelete
    Replies
    1. I like to thank by name but since no name is given I am sorry I cannot do that.Nontheless I am grateful..

      Delete