ਠਰਕੀ ਬੁੱਢਾ
ਮੁਟਿਆਰ ਕੋਲ ਆਈ ਅੱਖੀਂ ਮੁਸਕਰਾ ਕੇ
ਖੂੰਡੀ ਹੱਥੋਂ ਖਿਸਕੀ ਬੁੱਢਾ ਡਿਗਿਆ ਗਸ਼ ਖਾ ਕੇ
ਹਾਲਤ ਵੇਖ ਬੁੱਢੇ ਦੀ ਸੱਭ ਗਏ ਡਰ
ਮਤੇ ਦੌਰੇ ਨਾਲ ਬੁੱਢਾ ਜਾਏ ਨਾ ਮਰ
ਘਬਰਾਏ ਵੇਖਣ ਵਾਲੇ ਪੈ ਗਈ ਦੁਹਾਈ
ਕਿਸੇ ਨੇ ਕੋਲ ਬੈਠੀ ਬੁੱਢੀ ਨੂੰ ਕੂਕ ਲਗਾਈ
ਕਹਿਣ ਜਲਦੀ ਉੱਠ ਦੇਰ ਨਾ ਕਰ ਮਾਈ
ਕਹਿਣ ਬੁੱਢਾ ਡਿਗਿਆ ਬੇਹੋਸ਼ ਉਹ ਹੋਇਆ
ਬੁੱਢੀ ਬੋਲੀ ਅਨਢਿੱਠਾ ਕਰੋ ਉਹ ਨਹੀਂ ਮੋਇਆ
ਇਸ ਉਮਰੇ ਵੀ ਖੜੂਸ ਸ਼ਰਮ ਨਾ ਖਾਏ
ਮੇਰੇ ਬਹੁਤ ਵਰਗਿਆਂ ਵੀ ਬਾਜ਼ ਨਾ ਆਏ
ਸੋਹਣਾ ਨਵਾਂ ਮੁੱਖੜਾ ਵੇਖ ਮਰ ਮਰ ਜਾਏ
ਉਮਰ ਉਸ ਦੀ ਹੋਈ ਕਬਰ ਵਿੱਚ ਉਸ ਦਿਆਂ ਲੱਤਾਂ
ਆਸ਼ਕੀ ਠਰਕੀ ਉਹ ਬੁੱਢਾ ਕੀ ਤੁਹਾਨੂੰ ਮੈਂ ਦੱਸਾਂ
ਛਿੱਤਰ ਬੁੱਢੇ ਖਾਦੇ ਲਾਹ ਪਾਹ ਵੀ ਕਰਾਈ
ਸਿਰੇ ਦਾ ਲੁੱਚਾ ਢੀਠ ਉਸ ਅਕਲ ਨਾ ਆਈ
ਰਬ ਕਰੇ ਕੋਈ ਚੁੜੇਲ ਇਸ ਨੂੰ ਫ਼ੱਸਾਏ
ਗਲੋਂ ਢੋਲ ਲੱਥੇ ਸੁਖ ਦਾ ਸਾਹ ਆਏ
ਬੁੱਢੇ ਹੋਸ਼ ਆਇਆ ਉਸ ਬੁੱਢੀ ਨੂੰ ਸੁਣਾਈ
ਤੇਰੀ ਅੱਖੀਂ ਮੋਹਰੇ ਰਹਿਣਾ ਜਿੰਦ ਤੇਰੇ ਨਾਂ ਲਿਖਾਈ
ਮੈਂ ਤੈਂਨੂੰ ਛੱਡਾਂ ਖੁਸ਼ੀ ਤੈਂਨੂੰ ਦੇਵਾਂ ਵਹਿਮ ਕੱਢ ਇਹ ਤੂੰ ਭੁੱਲ ਜਾ
ਇਕੱਠੀ ਜਿੰਦ ਇਕੱਠੇ ਦੁਖ ਸੁਖ ਇੱਕਠੇ ਲਵਾਂਗੇ ਅਖੀਰਲੇ ਸਾਹ
,,,
ठरकी बूढ़ा
मुटियार कोल आई अखी मूसका के
खुंडी हाथों गिरी बूढ़ा गिरा गश खा के
हालत वेख सब गए डर
मते दौरे नाल बूढ़ा जाए ना मर
घबराए वेखन वाले पै गई दुहाई
किसे ने कोल बैठी बूढ़ी नू कूक लगाई
कहन जल्दी उठ देर ना कर माई
कहन बूढ़ा गिरा बेहोश ओह होया
बूढ़ी बोली अनढीठआ करो ओह नहीं मोया
इस उम्र वी खुसार शर्म ना खाए
मैं बहुत वर्जिया ओह बाज ना आए
सोहना नवा मुखरा वेख मर मर जाए
उमर उस दी होई कबर विच उस दीया लतान
आशिकी ठरकी ओह बूढ़ा की तिहानू दसन
छीतर बूढ़े खाए लाह पाह वी कराई
सिरे दा लुच्चा उसे अकल ना आई
रब करे कोई चुड़ैल उसे फसाए
डोल गलों लथे सुख दा साह आए
बूढ़े होश आया उस बूढ़ी नू सुनाई
तेरे नाल रहना जिंद तेरे नाम लिखाई
मैं तनु छड़ान खुशी तनु देवन यह तूं भूल जा
इकट्ठा दुख दुख जिंद इकट्ठे लावेंगे आखिरले साह